ਜਲੰਧਰ, 9 ਮਾਰਚ (ਸ਼ਿਵ)- ਤੇਲ ਕੰਪਨੀਆਂ ਵੱਲੋਂ ਇਸ ਮਹੀਨੇ ਪੈਟਰੋਲ ਪੰਪ ਮਾਲਕਾਂ ਨੂੰ ਡੀਜ਼ਲ ਦੀ ਕਮਿਸ਼ਨ ਵਿਚ ਵਾਧਾ ਕੀਤਾ ਜਾ ਸਕਦਾ ਹੈ I ਪੈਟਰੋਲ ਪੰਪ ਮਾਲਕ ਲੰਬੇ ਸਮੇਂ ਤੋਂ ਆਪਣੇ ਕਮਿਸ਼ਨ ਵਿਚ ਵਾਧਾ ਕਰਨ ਦੀ ਮੰਗ ਕਰਦੇ ਰਹੇ ਹਨ I ਦਿੱਲੀ ਵਿਚ ਤੇਲ ਕੰਪਨੀਆਂ ਦੀ ਫੈਡਰੇਸ਼ਨ ਆਫ਼ ਆਲ ਇੰਡੀਆ ਪੈਟਰੋਲੀਅਮ ਡੀਲਰਜ਼ ਦੇ ਆਗੂਆਂ ਨਾਲ ਹੋਈ ਮੀਟਿੰਗ ਵਿਚ ਇਸ ਬਾਰੇ ਫ਼ੈਸਲਾ ਕੀਤਾ ਗਿਆ I ਮੀਟਿੰਗ ਵਿਚ ਤੇਲ ਕੰਪਨੀਆਂ ਦੇ ਅਧਿਕਾਰੀਆਂ ਤੋਂ ਇਲਾਵਾ ਜਥੇਬੰਦੀ ਦੇ ਕੌਮੀ ਪ੍ਰਧਾਨ ਅਸ਼ੋਕ ਵਧਵਾਰ, ਸੁਖਮਿੰਦਰਪਾਲ ਸਿੰਘ ਗਰੇਵਾਲ ਸ਼ਾਮਿਲ ਸਨ I ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੈਟਰੋਲ ਪੰਪ ਮਾਲਕਾਂ ਨੇ ਤੇਲ ਦੀ ਵਿੱਕਰੀ ਤੋਂ 5 ਫੀਸਦੀ ਮੁਨਾਫ਼ੇ ਦੀ ਮੰਗ 'ਤੇ ਕੇਂਦਰੀ ਤੇਲ ਮੰਤਰੀ ਨਾਲ ਗੱਲਬਾਤ ਕਰਕੇ ਮਸਲਾ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਹੈ I ਇਸ ਤੋਂ ਇਲਾਵਾ ਜਿਹੜੀਆਂ ਹੋਰ ਮੰਗਾਂ 'ਤੇ ਵਿਚਾਰ ਕੀਤੇ ਜਾਣ ਦਾ ਭਰੋਸਾ ਦਿੱਤਾ ਹੈ I ਤੇਲ ਕੰਪਨੀਆਂ ਨੇ ਕਿਹਾ ਕਿ ਪੈਟਰੋਲ ਵਿਚ ਐਥਨਾਲ ਨੂੰ ਸਹੀ ਤਰੀਕੇ ਨਾਲ ਨਾ ਮਿਲਾਉਣ ਕਰਕੇ ਪਾਣੀ ਹੋਣ ਦੀਆਂ ਲੋਕਾਂ ਦੀ ਆ ਰਹੀਆਂ ਸ਼ਿਕਾਇਤਾਂ ਨੂੰ ਦੇਖਦੇ ਹੋਏ ਕੰਪਨੀ ਅਧਿਕਾਰੀਆਂ ਨੇ ਕਿਹਾ ਕਿ ਪੈਟਰੋਲ ਵਿਚ ਸਹੀ ਤਰੀਕੇ ਨਾਲ ਐਥਨਾਲ ਮਿਲਾਉਣ ਦੀ ਪ੍ਰਕਿਰਿਆ ਅਪਣਾਈ ਜਾਏਗੀ I ਪੈਟਰੋਲ ਪੰਪ ਮਾਲਕ ਆਗੂਆਂ ਨੇ ਮੰਗ ਕੀਤੀ ਸੀ ਕਿ ਸਰਕਾਰੀ ਪੈਟਰੋਲ ਪੰਪਾਂ ਨੂੰ ਤਾਂ ਮਾਰਕੀਟ ਡਿਸਪਲਿਨ ਮਾਰਕੀਟ ਗਾਈਡ ਲਾਈਨ ਦੀਆਂ ਹਦਾਇਤਾਂ ਲਾਗੂ ਕੀਤੀਆਂ ਜਾਂਦੀਆਂ ਹਨ ਤਾਂ ਇਸ ਦੇ ਘੇਰੇ ਵਿਚ ਨਿੱਜੀ ਕੰਪਨੀਆਂ ਦੇ ਪੈਟਰੋਲ ਪੰਪਾਂ ਨੂੰ ਵੀ ਸ਼ਾਮਿਲ ਕਰਨਾ ਚਾਹੀਦਾ ਹੈ, ਜਿਸ 'ਤੇ ਤੇਲ ਕੰਪਨੀਆਂ ਦਾ ਕਹਿਣਾ ਸੀ ਕਿ ਇਹ ਮੰਗ ਵੀ ਜਲਦ ਪੂਰੀ ਕੀਤੀ ਜਾਏਗੀ ਕਿ ਨਿੱਜੀ ਪੈਟਰੋਲ ਪੰਪਾਂ ਨੂੰ ਕਾਨੂੰਨ ਦੇ ਘੇਰੇ ਵਿਚ ਲਿਆਂਦਾ ਜਾਏਗਾ I ਪੈਟਰੋਲ ਪੰਪ ਮਾਲਕਾਂ ਨੇ ਇਕ ਕੰਪਨੀ ਦੀ ਸ਼ਿਕਾਇਤ ਕੀਤੀ ਕਿ ਉਹ ਪੈਟਰੋਲ ਪੰਪ ਮਾਲਕਾਂ ਨੂੰ ਜਬਰੀ ਮੋਬਿਲ ਆਇਲ ਦੀ ਵਿੱਕਰੀ ਕਰਨ ਇਸ ਦੀ ਸਪਲਾਈ ਭੇਜਦੀ ਹੈ ਤੇ ਇਸ ਨਾਲ ਪੈਟਰੋਲ ਪੰਪ ਮਾਲਕਾਂ ਦਾ ਕਾਫ਼ੀ ਨੁਕਸਾਨ ਹੋ ਰਿਹਾ ਹੈ I ਤੇਲ ਕੰਪਨੀਆਂ ਦੇ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਤੇਲ ਸਪਲਾਈ ਕਰਨ ਲਈ ਟੈਂਕਰਾਂ ਦੇ ਟੈਂਡਰਾਂ ਦੇ ਰੇਟ ਸਾਰੀਆਂ ਕੰਪਨੀਆਂ ਦੇ ਇੱਕੋ ਰੇਟ 'ਤੇ ਕੀਤੇ ਜਾਣ ਦੀ ਪ੍ਰਕਿਰਿਆ ਲਾਗੂ ਕੀਤੀ ਜਾਏਗੀ I ਮੀਟਿੰਗ ਵਿਚ ਕੰਪਨੀ ਅਧਿਕਾਰੀਆਂ 'ਚ ਸ੍ਰੀ ਐਮ. ਵੀ. ਪ੍ਰਸਾਦ, ਡੀ. ਕੇ. ਸ਼ਰਮਾ, ਸ੍ਰੀ ਪ੍ਰਸਾਦ, ਜਨਰਲ ਸਕੱਤਰ ਅਸ਼ੋਕ ਜੈਨ ਤੇ ਹੋਰ ਹਾਜ਼ਰ ਸਨ I
Monday, 20 March 2017
ਪੈਟਰੋਲ ਪੰਪ ਮਾਲਕਾਂ ਦੇ ਡੀਜ਼ਲ ਕਮਿਸ਼ਨ 'ਚ ਵਾਧਾ ਕਰਨਗੀਆਂ ਤੇਲ ਕੰਪਨੀਆਂ - ਸੁਖਮਿੰਦਰਪਾਲ ਸਿੰਘ ਗਰੇਵਾਲ

Subscribe to:
Post Comments (Atom)
No comments:
Post a Comment